ਮੈਂ ਮੀਂਹ ਦਾ ਪਾਣੀ ਹਾਂ ,ਮੈਨੂੰ ਆਖੋ ਨਾ ਕਹਿਰ।
ਮੇਰੀ ਹੋਂਦ ਨਾਲ ਹੀ ਬੁਝਾਉਂਦੀ ਹੈ ਪਿਆਸ ਤੁਹਾਡੇ ਪਿੰਡ ਅਤੇ ਸ਼ਹਿਰ ਦੀ ਨਹਿਰ।
ਮੈਂ ਤਾਂ ਕਿਸੇ ਦਾ ਘਰ ਨਹੀਂ ਢਾਉਂਦਾ , ਨਾ ਮੈਂ ਕਿਸੇ ਦੇ ਰਾਹ ਵਿੱਚ ਆਉਂਦਾ ।
ਮੈਂ ਤਾਂ ਸਦੀਆਂ ਤੋਂ ਹੀ ਸੀ ਰਾਹ ਬਣਾਇਆ ।
ਤੁਸੀਂ ਮੇਰੇ ਰਾਹ ਵਿੱਚ ਆਪਣਾਂ ਰੈਣ ਬਸੇਰਾ ਬਣਾਇਆ ।
ਕੱਢ ਦਿੱਤੇ ਚੌੜੇ ਚੌੜੇ ਹਾਈਵੇ ਤੇ ਮੇਰਾ ਰਾਹ ਤੁਸੀਂ ਢਾਇਆ।
ਆਪ ਤਾਂ ਤੁਸੀ ਸੜਕਾਂ ਨੂੰ ਚਮਕਾਇਆ ,
ਮੇਰੇ ਰਾਹਾਂ ਵਿੱਚ ਕੂੜੇ ਦਾ ਢੇਰ ਲਾਇਆ ।
ਮੈਂ ਐਵੇਂ ਨਹੀਂ ਵਗਦਾ ਪਹਾੜਾਂ ਤੋ ,
ਮੈਂ ਤਾਂ ਤੁਹਾਡੇ ਖੇਤਾਂ ਲਈ ਉਪਜਾਊ ਮਿੱਟੀ ਲੈ ਕੇ ਆਇਆ ।
ਇਹ ਰੱਬ ਦਾ ਕਹਿਰ ਨਹੀ ,ਇਹ ਤਾਂ ਕਿਰਪਾ ਹੈ ਰੱਬ ਦੀ ।
ਮੀਂਹ ਪੈਂਦੇ ਰਹਿਣ ਇਹਦੇ ਵਿੱਚ ਹੀ ਹੈ ਭਲਾਈ ਸਭ ਦੀ।
ਤੁਸੀਂ ਇੱਕ ਗੱਲ ਯਾਦ ਕਰ ਲੋ ,ਕੁਦਰਤ ਨਾਲ ਦੋਸਤੀ ਕਰ। ਲਓ ਤੇ ਖੁਸ਼ੀਆਂ ਦੀਆਂ ਝੋਲੀਆਂ ਭਰ ਲੳ।
ਪੁੱਟੋ ਨਾ ਦਰੱਖਤ ਨਾ ਢਾਹੋ ਨਦੀਆਂ ਨਾਲੇ ਇਹਨਾਂ ਨਾਲ ਰਿਸ਼ਤਾ ਗੂੜਾ ਕਰ ਲੳ।
ਚੀਮਾ ਆਖੇ ਹੱਥ ਜੋੜ ਕੇ ,ਜੇ ਵਿਗਾੜੀ ਹੈ ਕੁਦਰਤ ਨਾਲ ,
ਤਾਂ ਹੁਣ ਕੁਦਰਤ ਦਾ ਧੱਕਾ ਵੀ ਜਰ ਲਓ ।
Categories: