ਖੇਡਾਂ ਹੀ ਸਾਨੂੰ ਜੀਵਨ ਜਾਚ ਸਿਖਾਉਂਦੀਆਂ ।
ਖੇਡਾਂ ਹੀ ਆਤਮਵਿਸ਼ਵਾਸ ਜਗਾਉਂਦੀਆਂ ।
ਤੰਦਰੁਸਤੀ,ਦਾ ਕੀ ਮਹੱਤਵ ਹੈ ,ਇਹ ਖੇਡਾਂ ਹੀ ਸਮਝਾਉਂਦੀਆਂ ।
ਇੱਕ ਦੂਜੇ ਦਾ ਹੱਥ ਫੜ ,ਕੇ ਸਾਥ ਦੇਣ ਦਾ ਅਹਿਸਾਸ ਜਗਾਉਂਦੀਆਂ ।
ਇਹ ਖੇਡਾਂ ਵਿੱਚ ਹੀ ਸੰਭਵ ਹੈ , ਕਿ ਜਿੱਤੀਆਂ ਤੇ ਹਾਰੀਆਂ ਟੀਮਾਂ ਇੱਕ ਦੂਜੇ ਨੂੰ ਗਲ ਲਾਉਂਦੀਆਂ ।
ਹਰ ਜਾਈਏ ਜਦ ਕਿਧਰੇ ਫਿਰ ਜਿੱਤਣ ਦੀ ਤਰਕੀਬ ਸਿਖਾਉਂਦੀਆਂ ।
ਖੇਡਾਂ ਸਾਡੇ ਜੀਵਨ ਦੇ ਹਰ ਮੋੜ ਤੇ ਕੰਮ ਆਉਂਦੀਆਂ ।
ਹਾਰ ਨੂੰ ਕਿੰਝ ਹਜ਼ਮ ਕਰਨਾ ਹੈ , ਇਹ ਖੇਡਾਂ ਹੀ ਸਿਖਾਉਂਦੀਆਂ ।
ਹਾਰ ਕੇ ਵੀ ਮਨੋ ਹਾਰਨਾ ਨਹੀਂ , ਇਹ ਖੇਡਾਂ ਹੀ ਕਰ ਵਿਖਾਉਂਦੀਆਂ ।
ਨਸ਼ਾ, ਮਾੜੀ ਸੰਗਤ,ਤੇ ਬਦਲਾ ਲਊ ਸੋਚ ਤੋ ਖੇਡਾਂ ਹੀ ਬਚਾਉਂਦੀਆਂ ।
ਖੇਡਾਂ ਹੀ ਜਾਤ ,ਪਾਤ ਊਚ,ਨੀਚ, ਦੇਸ਼ ,ਰਾਜ ਦੀਆਂ ਸਰਹੱਦਾਂ ਤੋਂ ਉੱਪਰ ਉਠਾਉਂਦੀਆਂ ।
ਜੋ ਖੇਡੇ ਮਨ ਲਾ ਕੇ ,ਉਸਤਾਦਾਂ ਦੀ ਮੰਨੇ ਸਿਰ ਝੁਕਾ ਕੇ,
ਇਹ ਖੇਡਾਂ ਹੀ ,ਫਿਰ ਖਿਡਾਰੀ ਦਾ ,ਦੁਨੀਆਂ ਵਿੱਚ ਨਾਮ ਚਮਕਾਉਂਦੀਆਂ ।
ਚੀਮਿਆਂ ਜਜ਼ਬਾ ਰੱਖੀਂ ਹਮੇਸ਼ਾ ਖਿਡਾਰੀ ਦਾ ,
ਖੇਡਾਂ ਹੀ ਹਨ ,ਜੋ ਦੂਜੇ ਨੂੰ ਹਰਾਉਣ ਦਾ ਨਹੀਂ ,
ਖੁਦ ਨੂੰ ਬਿਹਤਰ ਬਣਾਉਣ ਦੀ ਸੋਚ ਜਗਾਉਂਦੀਆਂ ।
ਸੁਖਜੀਤ ਸਿੰਘ ਚੀਮਾ