ਡਿੱਗੇ ਨੂੰ ਉੱਠਣ ਦੇ , ਚਲਦੇ ਨੂੰ ਦੋੜਨ ਦੇ ,ਤੇ ਹਾਰੇ ਨੂੰ ਜਿੱਤਣ ਦੇ ,
ਮੌਕੇ ਹੀ ਮੌਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ ਨੇ।
ਅਨਪੜ ਨੂੰ ਪੜਨ ਦੇ ,ਅਗਿਆਨੀ ਨੂੰ ਗਿਆਨ ਦੇ, ਬੇ-ਪਛਾਣੇ ਨੂੰ ਪਛਾਣ ਦੇ , ਥੱਲਿਓਂ ਉਪਰ ਜਾਣ ਦੇ ,ਮੋਕੇ ਹੀ ਮੋਕੇ ਨੇ ,
ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।
ਵਿਗੜੇ ਨੂੰ ਸੁਧਰਨ ਦੇ ,ਲੜਾਕੇ ਨੂੰ ਪਿਆਰ ਦੇ , ਨਕਾਰੇ ਨੂੰ ਸਤਿਕਾਰ ਦੇ , ਭੁੱਖੇ ਨੂੰ ਸ਼ਿਕਾਰ ਦੇ , ਮੋਕੇ ਹੀ ਮੋਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।
ਮੰਜਿਲਾਂ ਨੂੰ ਪਾਉਣ ਦੇ , ਵੱਖਰਾ ਕਰ ਵਿਖਾਉਣ ਦੇ,ਦੂਜੇ ਦੇ ਕੰਮ ਆਉਣ ਦੇ, ਮੋਕੇ ਹੀ ਮੋਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।
ਬਿਮਾਰ ਨੂੰ ਤੰਦਰੁਸਤ ਦੇ , ਗਲਤ ਨੂੰ ਦਰੁਸਤ ਦੇ ,ਢਿੱਲੇ ਨੂੰ ਚੁਸਤ ਦੇ, ਮੋਕੇ ਹੀ ਮੋਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।
ਕਲਮਾਂ ਨੂੰ ਲਿਖਣ ਦੇ , ਛੁਪੇ ਨੂੰ ਦਿਸਣ ਦੇ,ਜੋ ਪਾਇਆ ਉਹਨੂੰ ਘਿਸਣ ਦੇ ,ਮੋਕੇ ਹੀ ਮੋਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।
ਚੜ੍ਹਦਾ ਸੂਰਜ ਵੇਖਣ ਦੇ,ਠੰਡ ਵਿੱਚ ਹੱਥ ਸੇਕਣ ਦੇ , ਅਭੇਦਾਂ ਨੂੰ ਭੇਦਣ ਦੇ ,ਨਿਸ਼ਾਨੇ ਨੂੰ ਸੇਧਣ ਦੇ, ਮੋਕੇ ਹੀ ਮੋਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।
ਫੁੱਲਾਂ ਨੂੰ ਲਾਉਣ ਦੇ , ਖੁਸ਼ਬੂ ਨੂੰ ਪਾਉਣ ਦੇ , ਰੱਜ ਕੇ ਮਨ ਪਰਚਾਉਣ ਦੇ , ਮੋਕੇ ਹੀ ਮੋਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।
ਰੁੱਸੇ ਨੂੰ ਮਨਾਉਣ ਦੇ , ਆਪਣਾ ਬਣਾਉਣ ਦੇ, ਜ਼ਿੰਦਗੀ ਇਕੱਠੇ ਜਿਉਣ ਦੇ , ਇੱਕ ਦੂਜੇ ਨੂੰ ਸਮਝਣ ਤੇ ਸਮਝਾਉਣ ਦੇ , ਮੋਕੇ ਹੀ ਮੋਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।
ਨਾਮ ਬਣਾਉਣ ਦੇ , ਚਰਚਾ ਕਰਵਾਉਣ ਦੇ ,ਗਲ ਹਾਰ ਪਵਾਉਣ ਦੇ , ਸੱਚੀ ਗੱਲ ਗਾਉਣ ਦੇ , ਮੋਕੇ ਹੀ ਮੋਕੇ ਨੇ , ਜਦ ਤੱਕ ਤੁਸੀ ਜਿੰਦਾਂ ਹੋ ਮੋਕੇ ਹੀ ਮੋਕੇ।