ਸਤਿ ਸ੍ਰੀ ਅਕਾਲ ਦੋਸਤੋ ਜਲੰਧਰ ਦੇਸ਼ ਭਗਤ ਵਿੱਚ ਗਦਰੀ ਬਾਬਿਆਂ ਦਾ ਮੇਲਾ ਚੱਲ ਰਿਹਾ ਤੇ ਮੇਰੀ ਮੁਲਾਕਾਤ ਪਿਆਰੇ ਲਾਲ ਗਰਗ ਜੀ ਨਾਲ ਹੋਈ ਜੋ ਇੱਕ ਕਮਾਲ ਦੀ ਸ਼ਖਸੀਅਤ ਹਨ ਤੇ ਉੱਥੇ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚੋ ਆਏ ਲੋਕਾਂ ਨੂੰ ਮਿਲ ਕੇ ਮੈਂ ਜੋ ਮਹਿਸੂਸ ਕੀਤਾ ਓੁਹ ਕਵਿਤਾ ਦੇ ਰੂਪ ਵਿੱਚ ਲਿਖਿਆ ਤੇ ਮੈਂ ਕੁੱਝ ਕਿਤਾਬਾਂ ਵੀ ਲੈ ਕੇ ਆਇਆ
ਆਰਥਿਕ ਪੱਖੋ ਇਹ ਊਣੇ ਜਿਹੇ ਲੋਕ
ਪਰ ਅੰਦਰੋ ਜਜ਼ਬਿਆਂ ਨਾਲ ਭਰੇ ਹੋਏ
ਵੇਖ ਅੱਖਾਂ ਚ ਇਹਨਾਂ ਦੇ ਸੱਚ ਦਾ ਤੂਫ਼ਾਨ
ਦੇਖਣ ਨੂੰ ਅਨਭੋਲ ਜਿਹੇ ਲੱਗਦੇ ਲੋਕ
ਪਰ ਬਾਬੇ ਨਾਨਕ ਦੇ ਫਲਸਫੇ ਨਾਲ ਭਰੇ ਹੋਏ ਲੋਕ
ਇਹ ਨਹੀਂ ਡੁੱਬਦੇ ਝੂਠ ਦੇ ਛੱਪੜਾਂ ਵਿੱਚ
ਇਹ ਸੱਚ ਦੇ ਦਰਿਆ ਵਿੱਚ ਤਰੇ ਹੋਏ ਲੋਕ
ਕੁਚਲ ਦਿੱਤੇ ਚਾਹੇ ਇਹ ਵਕਤ ਦੀਆਂ ਮਾਰਾਂ
ਜ਼ਮੀਰੋਂ ਜਿਉਂਦੇ ਆਰਥਿਕ ਪੱਖੋਂ ਮਰੇ ਹੋਏ ਲੋਕ
ਭੁੱਖੇ ਰਹਿ ਕੇ ਵੀ ਜਿਉਂਣਾ ਇਹ ਜਾਣਦੇ ਨੇ
ਐਵੇਂ ਸਿੱਕਿਆਂ ਦੀ ਖਾਤਿਰ ਨਹੀ ਪੂਛ ਹਿਲਾਉਂਦੇ ਇਹੇ ਲੋਕ
ਇਹ ਭਗਤ ਸਿੰਘ ਕਰਤਾਰ ਸਰਾਬੇ ਦੇ ਵਾਰਿਸ
ਗ਼ੱਦਾਰ ਨਾਲ ਹੱਥ ਨਹੀ ਮਿਲਾਉਦੇ ਇਹੇ ਲੋਕ
ਵੱਢੇ ਜਾਣ ਚਾਹੇ ਨਾਲ ਕਿਰਪਾਨਾ
ਮੋਤ ਤੋ ਡਰ ਕੇ ਨਹੀ ਸਿਰ ਝੁਕਾਉਂਦੇ ਇਹੇ ਲੋਕ
ਚੀਮਿਆ ਪਿਆਰ ਨਾਲ ਤਾਂ ਚਾਹੇ ਜਾਨ ਲੈ ਲਾ
ਪਰ ਤੜੀ ਨਾਲ ਤਾਂ ਇਹ ਚੂੰਡੀਂ ਵੀ ਨਹੀਂ ਵਢਾਉਂਦੇ ਇਹ ਲੋਕ
ਜ਼ਿੰਦਗੀ ਕਿਵੇਂ ਅਣਖ ਨਾਲ ਜਿਉਂਣੀ ਇਹ ਖੁਦ ਪਿੰਡੇ ਤੇ ਹੰਡਾ ਕੇ ਸਿਖਾਉਂਦੇ ਇਹ ਲੋਕ