ਬੋਲੀ ਤਾਂ ਪਹਿਚਾਣ ਹੁੰਦੀ ਆ
ਕਿਸੇ ਇਲਾਕੇ ਦੇ ਲੋਕਾਂ ਦੀ ਜਾਨ ਹੁੰਦੀ ਆ
ਆਪਣੀ ਬੋਲੀ ਬੋਲਣ ਨਾਲ ਲੋਕੋ ਉੱਚੀ ਸ਼ਾਨ ਹੁੰਦੀ ਆ
ਬੋਲੀ ਹੁੰਦੀ ਹੈ ਕਿਸੇ ਖਿੱਤੇ ਦੀ ,ਨਾ ਕੇ ਉਹ ਕਿਸੇ ਧਰਮ ਦੀ ਪਹਿਚਾਣ ਹੁੰਦੀ ਆ
ਮਾਂ ਬੋਲੀ ਤੋਂ ਮੁੱਖ ਨਾ ਮੋੜੋ ਆਉਣ ਵਾਲੀਆਂ ਪੀੜੀਆਂ ਦੀਆਂ ਜੜ੍ਹਾਂ ਨਾ ਤੋੜੋ
ਤੁਸੀ ਕਿਸ ਕੁੱਖੋਂ ਤੇ ਕਿਸ ਧਰਤੀ ਤੇ ਜੰਮੇ ਮਾਂ ਬੋਲੀ ਹੀ ਤਾਂ ਅਸਲ ਪਹਿਚਾਣ ਹੁੰਦੀ ਆ
ਜੇ ਇੱਕ ਵਾਰੀ ਭੁੱਲ ਗਏ ਚੀਮਿਆਂ ਫਿਰ ਸਿਖਾ ਨਹੀ ਹੋਣੀ
ਜੇ ਪੁੱਟ ਲਈ ਜੜ੍ਹ ਆਪਣੀ ਫਿਰ ਆਪਣੇ ਤੋਂ ਲਾ ਨਹੀ ਹੋਣੀ
ਜੇ ਭੁੱਲ ਗਏ ਮਾਂ ਬੋਲੀ ਇਹ ਸਾਡੇ ਮੱਥੇ ਤੇ ਕਾਲਖ ਹੋਊ
ਜੋ ਫਿਰ ਕਿਸੇ ਸਾਬਣ ਨਾਲ ਲਾਹ ਨਹੀ ਹੋਣੀ
ਸੁਖਜੀਤ ਸਿੰਘ ਚੀਮਾ
Categories: