ਅੱਜ ਰੱਖੜੀ ਬੰਨਾ ਮੈਂ ਹੱਥ ਆਪਣੇ ਵੀਰ।

ਸਭ ਖੁਸ਼ੀਆਂ ਲਿਖ ਦੇਵਾਂ ਵਿੱਚ ਇਹਦੀ ਤਕਦੀਰ ।

ਕੋਈ ਦੁੱਖ ਨਾ ਨੇੜੇ ਆਵੇ ,ਮੇਰੇ ਵੀਰ।

ਅੱਗੋ ਵੀਰ ਵੀ ਬਨ੍ਹਉਂਦਾ ਭੈਣ ਨੂੰ ਧੀਰ।

ਮੇਰਾ ਵੀ ਵਾਅਦਾ ਭੈਣੇ ਵਗਣ ਨਾ ਦੇਊਂ ਤੇਰੇ ਅੱਖਾਂ ਵਿੱਚੋ ਨੀਰ।

ਮੁਸ਼ਕਿਲ ਕੋਈ ਤੇਰੇ ਨੇੜੇ ਨਾ ਆਵੇ,ਮੈਂ ਖਿੱਚਾਂ ਐਸੀ ਲਕੀਰ।

ਭੈਣਾਂ ਤਾਂ ਵੀਰਾਂ ਤੋ ਕੁੱਝ ਨਹੀ ਚਹੁੰਦੀਆਂ ,

ਸਦਾ ਵੀਰਾਂ ਦੀ ਖ਼ੈਰ ਮਨਾਉਂਦੀਆਂ ।

ਮਾਣ ਕਰਦੀਆਂ ਆਪਣੇ ਵੀਰ ਤੇ ,

ਮਿਲਣ ਆ ਜਾਵੇ ਜਦ ਵੀ, ਧਰਤੀ ਪੈਰ ਨਾ ਲਾਂਉਦੀਆਂ ।

ਚਾਹੇ ਕਿੰਨੀਆਂ ਵੱਡੀਆਂ ਹੋ ਜਾਵਣ ਭੈਣਾਂ ,

ਬਾਬੁਲ ਵਿਹੜੇ ਬਿਤਾਇਆ ਹਰ ਪਲ ਚੇਤੇ ਰਹਿਣਾਂ ।

ਚੀਮਾ ਆਖੇ ਭੈਣ ਭਰਾਉ ,ਹਮੇਸ਼ਾ ਪਿਆਰ ਬਣਾਈ ਰੱਖਿਓ ,

ਇਹ ਸੱਚੇ ਸੁੱਚੇ ਰਿਸ਼ਤੇ ਦੀ ਤੁਸੀ ਜੋਤ ਜਗਾਈ ਰੱਖਿਓ।

ਸੁਖਜੀਤ ਸਿੰਘ ਚੀਮਾ