ਮੋਰ ਨੱਚ ਰਿਹਾ ਸੀ ਤੇ ਕੋਇਲ ਗਾ ਰਹੀ ਸੀ

ਚਿੜੀ ਵੀ ਹਲਕੇ ਹਲਕੇ ਠੁਮਕੇ ਲਗਾ ਰਹੀ ਸੀ

ਨਦੀ ਵਾਲੇ ਪਾਸਿਓਂ ਠੰਡੀ ਠੰਡੀ ਹਵਾ ਆ ਰਹੀ ਸੀ

ਫੁੱਲਾਂ ਨਾਲ ਫੁੱਲ ਹੱਸ ਰਹੇ ਸੀ ਤੇ ਟਾਹਣੀ ਟਾਹਣੀਆਂ ਨੂੰ ਜੱਫੇ ਪਾ ਰਹੀ ਸੀ

ਨੱਚਦੇ ਹੋਏ ਮੋਰ ਨੂੰ ਦੇਖ ਮੋਰਨੀ ਸ਼ਰਮਾ ਰਹੀ ਸੀ

ਪੰਛੀਆਂ ਦੇ ਗਾਉਣ ਦੀ ਮਿੱਠੀ ਮਿੱਠੀ ਆਵਾਜ਼ ਆ ਰਹੀ ਸੀ

ਕਾਂ ਕਰਦਾ ਸੀ ਤੰਗ ਘੁੱਗੀ ਨੂੰ

ਤੇ ਉਹ ਸ਼ਿਕਾਇਤ ਸ਼ੇਰਨੀ ਨੂੰ ਲਗਾ ਰਹੀ ਸੀ

ਸਾਰੇ ਚਾਹੇ ਮਸਤ ਬੈਠੇ ਸੀ

ਪਰ ਬਾਂਦਰਾਂ ਦੀ ਟੋਲੀ ਹੱਲਾ ਗੁੱਲਾ ਮਚਾ ਰਹੀ ਸੀ

ਹਥਨੀ ਸੀ ਮਸਤ ਸੁੱਤੀ ਪਈ

ਤੇ ਲਾਲੀ ਉਹਦੇ ਕੰਨ ਵਿੱਚ ਖੁਜਾ ਰਹੀ ਸੀ

ਕਿਸੇ ਦਾ ਧਿਆਨ ਨਹੀਂ ਗਿਆ

ਬਿੱਲੀ ਚੋਰੀ ਚੋਰੀ ਚੂਹਾ ਮਾਰ ਕੇ ਖਾ ਰਹੀ ਸੀ

ਇਕਦਮ ਸਾਰੇ ਉੱਠ ਕੇ ਖੜੇ ਹੋ ਗਏ

ਦੇਖਿਆ ਤਾਂ ਸ਼ੇਰ ਤੇ ਸ਼ੇਰਨੀ ਦੀ ਜੋੜੀ ਆ ਰਹੀ ਸੀ