ਬੜੀਆਂ ਮੂਰਤੀਆਂ ਬਣਾ ਲਈਆਂ ਅਸੀਂ ।
ਜਿੰਨਾ ਦੀ ਪੱਤ ਲੁੱਟ ਲਈ ਮਾਰ ਦਿੱਤੀਆਂ ,ਕੀ ਉਹਨਾਂ ਦੀਆਂ ਵੀ ਮੂਰਤੀਆਂ ਬਣਵਾਉਗੇ।
ਜੇ ਬਣਵਾਉਗੇ ਤਾਂ ਕਿੱਥੋ ਹਿੰਮਤ ਲੈ ਕੇ ਆਉਗੇ।
ਮੁੱਕ ਜਾਊ ਤੁਹਾਡੇ ਜ਼ਮੀਰ ਦੀ ਧਰਤੀ ,
ਕਿੱਥੇ ਤੁਸੀ ਲਗਾਉਗੇ।
ਦਰਦ ਭਰੀਆਂ ਉਹ ਅਸਹਿ ਚੀਕਾਂ ਕੀ ਤੁਸੀ ਸੁਣ ਪਾਉਗੇ।
ਕੀ ਤੁਸੀਂ ਆਪਣੇ ਕੰਨਾਂ ਵਿੱਚ ਰਾਜਨੀਤੀ ,ਤੇ ਮਜ਼੍ਹਬਾਂ ਦਾ ਲੋਹਾ ਢਾਲ ਕੇ ਪਾਉਗੇ।
ਇਹ ਸਭ ਕੁੱਝ ਵੇਖ ਕੇ ਜ਼ਿੰਦਾ ਰਹੋਗੇ ਜਾਂ ਫਿਰ ਸ਼ਰਮ ਨਾਲ ਮਰ ਜਾਉਗੇ।
ਅੱਖਾਂ ਵਿੱਚੋਂ ਵਹਿੰਦੇ ਬੇ-ਵਸੀ ਦੇ ਨੀਰ ਲਈ ਕੋਈ ਨਵੀ ਝੀਲ ਬਣਵਾਉਗੇ।
ਉਹਦੇ ਮਹੂਰਤ ਦੀ ਫੋਟੋ ਅਖਬਾਰ ਵਿੱਚ ਲਗਵਾਉਗੇ,ਜਾਂ ਉਹਦੇ ਵਿੱਚ ਡੁੱਬ ਕੇ ਮਰ ਜਾਉਗੇ।
ਕਿੰਨੇ ਜੁਗ ਪਲਟ ਗਏ ਰੋਂਦੀ ਤੇ ਕੁਰਲਾਉਂਦੀ ਨੂੰ ,
ਅੋਰਤ ਦੇ ਢਿੱਡੋ ਜੰਮਿਉ ,ਕਦ ਅੋਰਤ ਦੇ ਦਿਲ ਦੇ ਦਰਦ ਨੂੰ ਸਮਝ ਪਾਉਗੇ।
ਯਾਦ ਰੱਖੀਂ ਚੀਮਿਆ ਜਿੰਨੇ ਮਰਜ਼ੀ ਰੱਬ ਧਿਆ ਲਿਉ, ਜੇ ਅੋਰਤ ਦੀ ਕਦਰ ਨਾ ਕੀਤੀ ਨਰਕ ਭੋਗ ਕੇ ਜਾਉਗੇ।
ਸੁਖਜੀਤ ਸਿੰਘ ਚੀਮਾ
Categories: