ਦੋ ਵਾਰੀ ਅਸੀ ਕੀਤੀ ਮਿਹਨਤ, ਤੇ ਤੀਜੀ ਵਾਰੀ ਰੰਗ ਲਿਆਈ।
23 ਅਗਸਤ ਨੂੰ ਜਾ ਅਸੀ ਚੰਦ ਮਾਮੇ ਨੂੰ ਜੱਫੀ ਪਾਈ।
ਸਪੇਰਿਆਂ ਦਾ ਦੇਸ਼ ਕਹਿਣ ਵਾਲਿਆਂ ਨੂੰ ,
ਭਾਰਤੀ ਵਿਗਿਆਨੀਆ ਨੇ ਆਪਣੀ ਸਮਝ ਵਿਖਾਈ ।
ਇਸ ਧਰਤੀ ਤੋਂ ਲੈ ਕੇ ਚੰਦਰਮਾਂ ਤੱਕ ਦੇਸ਼ ਦੀ, ਵਾਹ ਵਾਹ ਕਰਵਾਈ।
ਜਿੱਥੇ ਨਾਂ ਰੱਖਿਆ ਸ਼ਿਵ ਸ਼ਕਤੀ , ਤੇ ਤਿਰੰਗੇ ਦੀ ਚੰਦ ਤੇ ,ਜਾ ਮੋਹਰ ਲਗਾਈ ।
14 ਜੁਲਾਈ ਨੂੰ ਚੱਲ ਕੇ 23 ਅਗਸਤ ਨੂੰ ਜੋ ਸੀ ,ਦੂਰੀ ਮੁਕਾਈ ।
ਭਾਰਤ ਪ੍ਰਤੀ ,ਜੋ ਦੂਜਿਆਂ ਦੀ ਸੋਚ ਤੇ ,ਸੀ ਮਿੱਟੀ ਜੰਮੀ , ਉਹ ਚੰਦ ਵਾਂਗ ਚਮਕਾਈ ।
ਇਸਰੋ ਦੇ ਵਿਹੜੇ ,ਫਿਰ ਵਿਗਿਆਨੀਆਂ ਨੇ,ਫਿਰ ਰੱਜ ਕੇ ਖੁਸ਼ੀ ਮਨਾਈ ।
ਅੱਜ ਹਰ ਭਾਰਤੀ ਦੇ ,ਚਿਹਰੇ ਤੇ ,ਆਤਮ-ਵਿਸ਼ਵਾਸ ਦੀ ਮੁਸਕਰਾਹਟ ਸੀ ਛਾਈ।
ਇੱਕ -ਇੱਕ ਭਾਰਤੀ ਨੂੰ ਚੰਦਰਯਾਨ3 ਦੀ ਸਫਲਤਾ ਤੇ ,ਚੀਮਾ ਦੇਵੇ ਦਿਲੋ ਵਧਾਈ
ਸੁਖਜੀਤ ਸਿੰਘ ਚੀਮਾ
Categories: