ਇਹ ਜੋ ਨਿੱਕੇ ਨਿੱਕੇ ਬਾਲ ਨੇ
ਦੱਸੋ ਇਹਨਾਂ ਨੂੰ, ਕਿਵੇਂ ਮਿਹਨਤਾਂ ਨਾਲ, ਕੀਤੇ ਲੋਕਾਂ ਜੱਗ ਤੇ ਕਮਾਲ ਨੇ
ਹਰ ਗੱਲ ਦੱਸੋ ਇਹਨਾਂ ਨੂੰ ਜਿਹੜੇ ਪੁੱਛਦੇ ਸਵਾਲ ਨੇ
ਇਹ ਸੋਚ ਕੇ ਟਾਲਿਆ ਨਾ ਕਰੋ ਕੇ ਛੋਟੇ ਬਾਲ ਨੇ
ਜੋ ਕਰਨਾ ਚਾਹੁਣ ਬੱਚੇ ਉਹਨਾਂ ਦੀ ਹਿੰਮਤ ਵਧਾਇਆ ਕਰੋ
ਇਹ ਕੰਮ ਬਹੁਤ ਔਖਾ, ਕਹਿ ਕੇ ਨਾ ਡਰਾਇਆ ਕਰੋ
ਅਸਫਲਤਾਵਾਂ ਦੇ ਕਿੱਸੇ ਸੁਣਾ ਕੇ,
ਬੱਚਿਆਂ ਦਾ ਆਤਮਵਿਸ਼ਵਾਸ ਨਾ ਘਟਾਇਆ ਕਰੋ
ਇਹਨਾਂ ਨੂੰ ਆਪਣੇ ਸੁਪਨੇ ਬਣਾਉਣ ਦਿਓ
ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਦਿਓ
ਹਰ ਇੱਕ ਬੱਚਾ ਹੁੰਦਾ ਆਪਣੇ ਆਪ ਵਿੱਚ ਖ਼ਾਸ
ਇਹ ਨਾ ਸਮਝਿਓ ਉਹੀ ਚੰਗਾ ਜਿਹੜਾ 90% ਨਾਲ ਹੁੰਦਾ ਪਾਸ
ਅਸਲ ਤਾਂ ਕੰਮ ਸਾਡੇ ਸੰਸਕਾਰ ਆਉਂਦੇ ਨੇ
ਜਿਹਦੇ ਹੋਣ ਚੰਗੇ, ਚੰਗੇ ਧੀ ਪੁੱਤਰ ਅਖਵਾਉਂਦੇ ਨੇ
ਆਦਤਾਂ ਵਿੱਚ ਹੀ ਸਭ ਕੁੱਝ ਵੱਸਦਾ
ਸਾਡੇ ਬੋਲ-ਬਾਣੀ ਤੇ ਚੰਗਾ ਵਤੀਰਾ
ਚੀਮਿਆ ਸਾਡਾ ਭਵਿੱਖ ਦੱਸਦਾ
Categories: