ਪਿਤਾ ਜਿਹਾ ਕੋਈ ਗੁਰੂ ਨਾ ਬਣ ਪਾਵੇ |
ਪਿਤਾ ਬਿਨਾ ਕੋਈ ਮੁਸ਼ਕਿਲ ਵਿੱਚ ਕੰਮ ਨਾ ਆਵੇ|
ਪਿਤਾ ਬਿਨਾ ਨਾ ਕੋਈ ਹਿੰਮਤ ਵਧਾਵੇ ,
ਆਪਣੇ ਚਾਅ ਮਾਰਕੇ ਜੋ ਧੀਆਂ ਪੁੱਤਰਾਂ ਦੇ ਪੁਗਾਵੇ |
ਜਿਉਂ ਜਿਉਂ ਬੱਚੇ ਵੱਡੇ ਹੁੰਦੇ ਥੋੜੀ ਸਖ਼ਤੀ ਵੀ ਦਿਖਾਵੇ |
ਪਰ ਅੰਦਰੋਂ ਅੰਦਰੀ ਹੋਰ ਨਰਮ ਹੁੰਦਾ ਜਾਵੇ|
ਆਪ ਭੁੱਖਾ ਰਹਿ ਕੇ ਵੀ ਬੱਚਿਆਂ ਦੇ ਮੂੰਹ ਵਿੱਚ ਬੁਰਕੀ ਪਾਵੇ|
ਨਾ ਤਾਂ ਇਹਨੂੰ ਮਾਂ ਵਾਂਗੂੰ ਕੋਈ ਰੱਬ ਕਹਿੰਦਾ ,ਨਾ ਹੀ ਇਹ ਪਿਆਰ ਦੀ ਮੂਰਤ ਅਖਵਾਵੇ ।
ਪਿਤਾ ਇੱਕ ਅਜਿਹੀ ਸ਼ਖਸ਼ੀਅਤ ਹੈ ਜੋ ਅੋਲਾਦ ਦੀ ਖਾਤਿਰ ਆਪਣਾ ਆਪ ਮਿਟਾਵੇ ।
ਜੇ ਪੜ ਸਕੋ ਤਾ ਅੱਖੀਆ ਪੜਨੀਆ ਮਾਂ ਤਾ ਦੱਸ ਦੇਵੇ ਪਰ ਪਿਤਾ ਮੂੰਹੋਂ ਬੋਲ ਕੇ ਨਾ ਕਦੇ ਸੁਨਾਵੇ ।
ਪੁੱਤਰ ਵੀ ਉਹੀ ਚੰਗਾ ਪਿਉ ਬਣ ਸਕਦਾ ਜੋ ਆਪਣੇ ਪਿਉ ਦੀ ਕਦਰ ਪਾਵੇ ।
ਸੁਖਜੀਤ ਸਿੰਘ ਚੀਮਾ
Categories: