ਪਿਓ ਪੁੱਤਰ ਦਾ ਰਿਸ਼ਤਾ ਪਿਆਰਾ
ਸੂਰਜ ਵਰਗਾ ਨਿੱਘ ਇਹਦੇ ਵਿੱਚ ਸੋਹਣਾ ਜਿਉਂ ਅੰਬਰ ਵਿੱਚ ਚਮਕੇ ਤਾਰਾ
ਜਦ ਵੇਖਾਂ ਨੀਝਾ ਲਾ ਚਿਹਰੇ ਨੂੰ
ਮੈਂਨੂੰ ਦਿਸੇ ਆਪਣੇ ਆਪ ਦਾ ਇਹਦੇ ਵਿੱਚੋਂ ਝਲਕਾਰਾ
ਮਾਸੂਮ ਜਿਹੇ ਚਿਹਰੇ ਵਿੱਚੋਂ ਮੈਂਨੂੰ ਨਜ਼ਰ ਆਵੇ
ਖੁਸ਼ੀਆਂ ਦਾ ਸੰਸਾਰ ਸਾਰਾ
ਦੁਨੀਆ ਤੇ ਚਾਹੇ ਬਹੁਤ ਨੇ ਰਿਸ਼ਤੇ
ਪਿਉ ਪੁੱਤਰ ਦਾ ਰਿਸ਼ਤਾ ਸਭ ਤੋਂ ਨਿਆਰਾ
ਰੱਬ ਕੋਲੋ ਮੈਂ ਮੰਗਾਂ ਦੁਆਵਾਂ ਚੰਗਾ ਇਨਸਾਨ ਬਣੇ ਮੇਰਾ ਰਾਜ ਦੁਲਾਰਾ
Categories: