ਰੱਬ ਅੱਗੇ ਕਰ ਉੱਚੀਆਂ ਬਾਹਵਾਂ

ਸਦਾ ਖ਼ੁਸ਼ੀਆਂ ਖੇੜੇ ਵੱਸਣ ਹੱਸਦੀਆਂ ਰਹਿਣ ਸਭ ਮਾਂਵਾਂ

ਮੁਸ਼ਕਿਲ ਕਿਸੇ ਦੇ ਨੇੜੇ ਨਾ ਆਵੇ

ਸੌਖੀਆਂ ਹੋ ਜਾਵਣ ਸਭ ਦੀਆਂ ਰਾਹਵਾਂ

ਨਵੇਂ ਸਾਲ ਤੇ ਸਭ ਲਈ ਮੈਂ ਮੰਗਾਂ ਦੁਆਵਾਂ

ਛੋਟੇ ਵੱਡੇ ਸਭ ਭਰ ਜਾਣ ਨਾਲ ਚਾਵਾਂ

ਸਭ ਦੀ ਇਹੋ ਖ਼ੈਰ ਮੈਂ ਚਾਹਵਾਂ

ਖੁਸ਼ੀਆਂ ਵੰਡਾਂ ਜਿੱਥੇ ਪੈਰ ਮੈਂ ਪਾਵਾਂ

ਰੱਬ ਤਹਾਨੂੰ ਇੱਜ਼ਤ, ਸ਼ੋਹਰਤ ਬਖਸ਼ੇ

ਜਾਵੋ ਤੁਸੀ ਜਿਹੜੀਆਂ ਥਾਂਵਾਂ

ਆਪਣਿਆਂ ਨੂੰ ਆਪਣੇ ਮਿਲਣ

ਖੋਲ ਪਿਆਰ ਦੀਆਂ ਬਾਹਵਾਂ

ਰਿਸ਼ਤੇ ਨਾਤੇ ਹੋਰ ਗੂੜ੍ਹੇ ਹੋਵਣ

ਬਣ ਜਾਣ ਸਭ ਇੱਕ ਦੂਜੇ ਲਈ

ਨਿੱਘੀਆਂ ਛਾਵਾਂ

ਨਵੇਂ ਸਾਲ ਚ ਸਭ ਲਈ ਮੈਂ ਮੰਗਾਂ ਦੁਆਵਾਂ