ਇਸ ਦਿਵਾਲੀ ਦੁਆ ਮੇਰੀ ਕਬੂਲ ਕਰਿਓ
ਆਪਣੀ ਸਾਂਝ ਦਾ ਦੀਵਾ ਵੀ ਬਾਲ ਧਰਿਓ
ਕੋਈ ਗਿਲਾ ਜੇ ਹੋਵੇ ਮੇਰੇ ਨਾਲ ਉਹ ਵੀ ਤੁਸੀ ਮਾਫ ਕਰਿਓ
ਮੈਂ ਵੀ ਕਰਾਂ ਦੁਆਵਾਂ
ਤੁਹਾਡੀਆਂ ਖੁਸ਼ੀਆਂ ਲਈ
ਮੈਂ ਵੀ ਭਰੂ ਮੁਹੱਬਤਾਂ ਨਾਲ
ਝੋਲੀ ਤੁਹਾਡੀ
ਤੁਸੀ ਵੀ ਇੱਕ ਮੁੱਠੀ ਪਿਆਰ ਦੀ
ਮੇਰੀ ਤਲੀ ਤੇ ਧਰਿਓ
ਬਾਲ ਦੀਵਾ ਮੁਹੱਬਤਾਂ ਦਾ ਰਿਸ਼ਤਿਆਂ ਨੂੰ ਰੌਸ਼ਨ ਕਰਿਓ
ਮੈਂ ਕਰਾਂ ਦੋਸਤਾਂ ਮਿੱਤਰਾਂ ਲਈ ਦੁਆਵਾਂ
ਮੇਰੀ ਦੁਆ ਰੱਬ ਜੀ ਕਬੂਲ ਕਰਿਓ
ਇਸ ਵਾਰ ਮੁਹੱਬਤਾਂ ਦੇ ਦੀਵੇ ਇੱਕ ਦੂਜੇ ਦੇ ਨਾਂ ਕਰਿਓ
ਲੱਗਣ ਨਾ ਗ਼ਮਾਂ ਦੀਆਂ ਤਿੱਖੀਆਂ ਧੁੱਪਾਂ ਮੁਹੱਬਤਾਂ ਦੀ ਠੰਡੀ ਛਾਂ ਕਰਿਓ
ਦਿਲੋਂ ਭੇਜਦਾ ਹਾਂ ਦਿਵਾਲੀ ਦੀਆਂ ਮੁਬਾਰਕਾਂ
ਕਬੂਲ ਕਰਿਓ ਕਬੂਲ ਕਰਿਓ ਕਬੂਲ ਕਰਿਓ
ਸੁਖਜੀਤ ਸਿੰਘ ਚੀਮਾ
Categories: