ਜੇ ਕੁੱਝ ਬਣਨਾ ਹੈ ਤਾਂ ਖੋਜ ਕਰ

ਇੱਕ ਦਿਨ ਨਾਲ ਗੱਲ ਨਹੀ ਬਣਨੀ ਹਰ ਰੋਜ ਕਰ

ਇਹ ਗੱਲ ਹੈ ਸਾਰੀ ਵਿਚਾਰਾਂ ਦੀ

ਚੰਗੇ ਵਿਚਾਰਾਂ ਦਾ ਭੋਜ ਕਰ

ਗੱਲ ਬਣਦੀ ਹੈ ਅਭਿਆਸ ਨਾਲ ਵਾਰ ਵਾਰ ਕਰ ਤੇ ਹਰ ਰੋਜ ਕਰ

ਇੱਥੇ ਲਾਲਚਾਂ ਨੇ ਪਾਏ ਬਹੁਤੇ ਭੰਬਲਭੂਸੇ ਨੇ ਤੂੰ ਕੁੱਝ ਵੱਖਰਾ ਸੋਚ ਤੇ ਆਪਣੀ ਉੱਚੀ ਸੋਝ ਕਰ

ਜੀਵਨ ਵਿੱਚ ਕੁੱਝ ਨਵਾਂ ਕਰਨ ਲਈ

ਤੂੰ ਚੰਗਾ ਕੰਮ ਕੋਈ ਰੋਜ਼ ਕਰ

ਤੇਰੇ ਅੰਦਰ ਹੀ ਬੜੀਆਂ ਸ਼ਕਤੀਆਂ ਨੇ ,

ਤੂੰ ਆਪਣੇ ਆਪ ਨਾਲ ਜੁੜ ਤੇ ਅੰਦਰੋ ਖੋਜ ਕਰ

ਫ਼ਿਕਰ ਨਾ ਕਰੀਂ ਕੀ ਹੋਊਗਾ ਤੇ ਕਿਵੇਂ ਹੋਊਗਾ

ਇਸ ਗੱਲ ਦਾ ਨਾ ਮਨ ਤੇ ਬੋਝ ਧਰ

ਜੇ ਜਿੱਤਣਾ ਹੈ ,ਮੁਸ਼ਕਿਲਾਂ ਤੋ ,

ਇਹਨਾਂ ਨਾਲ ਲੜਿਆ ਰੋਜ਼ ਕਰ

ਵਕਤ ਦਾ ਪਹੀਆ ਬੜੇ ਇਮਤਿਹਾਨ ਲੈਦਾ ਹੈ

ਕਦੇ ਕਦੇ ਨੀਵੇਂ ਹੋ ਕੇ ਲੰਘਣਾ ਪੈਂਦਾ ਹੈ

ਐਵੇਂ ਨਾ ਹਰ ਗੱਲ ਤੇ ਕਰਿਆ ਚੋਜ ਕਰ

ਜੋ ਦਿੱਤੀਆਂ ਰੱਬ ਤੈਨੂੰ ਨਿਆਮਤਾਂ ਉਹਨਾ ਦੀ ਤੂੰ ਖੋਜ ਕਰ

ਅੱਗੇ ਜੇ ਵਧਣਾ ਚੱਲਣਾ ਤਾਂ ਪੈਣਾ ਏ ਅਗਲੀ ਪੋੜੀ ਤੇ ਪੈਰ ਰੋਜ਼ ਧਰ

ਚੀਮਿਆ ਕਿਉਂ ਲੋਕਾਂ ਪਿੱਛੇ ਲੱਗਿਆ ਫਿਰਦਾ ਏ

ਤੇਰੇ ਅੰਦਰ ਕੀ ਖ਼ਾਸ ਗੁਣ ਹੈ ,ਤੂੰ ਉਸ ਦੀ ਤੂੰ ਖੋਜ ਕਰ

ਗੱਲ ਬਣਦੀ ਹੈ ਅਭਿਆਸ ਨਾਲ ਵਾਰ ਵਾਰ ਕਰ ਤੇ

ਹਰ ਰੋਜ ਕਰ