ਅੱਜ ਵੀ ਮੇਰਾ ਦਿਮਾਗ਼ ਸੁੰਨ ਜਿਹਾ ਹੋ ਜਾਵੇ ,

ਮੈਂ ਜੀ ਪੀ ਬਾਰੇ ਬਹੁਤੀ ਗੱਲ ਕਰ ਨਹੀਂ ਸਕਦਾ।

ਜੋ ਪੈ ਗਿਆ ਇਹ ਦਿਲ ਵਿੱਚ ਡੂੰਘਾ ਟੋਇਆ ਇਹਨੂੰ ਕੋਈ ਭਰ ਨਹੀ ਸਕਦਾ।

ਜੋ ਕੰਮ ਉਹ ਸਹਿਜੇ ਹੀ ਕਰ ਜਾਂਦਾ ਸੀ , ਉਹਦੇ ਵਾਂਗੂ ਹੋਰ ਕੋਈ ਕਰ ਨਹੀਂ ਸਕਦਾ।

ਚਾਹੇ ਉਹ ਅੱਜ ਸਰੀਰਕ ਤੋਰ ਤੇ ਸਾਡੇ ਵਿੱਚ ਨਹੀ , ਪਰ ਅਜਿਹਾ ਬੰਦਾ ਕਦੇ ਮਰ ਨਹੀਂ ਸਕਦਾ।

ਹਮੇਸ਼ਾ ਉਹ ਮੁਸਕਰਾਉਂਦਾ ਜਦ ਅੱਖਾਂ ਵਿੱਚ ਪਾ ਅੱਖਾਂ ਤੱਕਦਾ।

ਅਜਿਹੇ ਇਨਸਾਨ ਦਾ ਘਾਟਾ ਕੋਈ ਜਰ ਨਹੀ ਸਕਦਾ।

ਪਤਾ ਨਹੀਂ ਕਿੰਨਿਆ ਦੇ ਸਪਨੇ ਨਾਲ ਲੈ ਗਿਆ ,

ਅੱਜ ਵੀ ਲੱਗਦਾ ਮੁੜ ਆਵੇਗਾ ,ਪਤਾ ਨਹੀ ਕਿੱਥੇ ਜਾ ਕੇ ਬਹਿ ਗਿਆ ।

ਆਖ਼ਰੀ ਵੇਲੇ ਜਾਣ ਲੱਗਿਆ ਫੇਰ ਮਿਲਾਂਗੇ ਇਹੀ ਕਹਿ ਗਿਆ ।

ਉਹ ਨਹੀਂ ਸੀ ਨਿੱਕਲਦਾ ਉਹਦੇ ਦਿਲ ਵਿੱਚੌ ਜੀਹਦੇ ਨਾਲ ਵੀ ਇੱਕ ਵਾਰੀ ਬਹਿ ਗਿਆ ।

ਭਾਂਵੇ ਖੂਨ ਦਾ ਰਿਸ਼ਤਾ ਨਹੀ ਸੀ ,ਪਰ ਫਿਰ ਵੀ ਅੰਦਰੋ ਕੁੱਝ ਕੱਢ ਕੇ ਲੈ ਗਿਆ