ਕੱਲ ਤੱਕ ਜੋ ਬੀਜ ਸੀ ਅੱਜ ਬਣ ਗਿਆ ਪੋਦਾ ।

ਠੰਡੀ ਠੰਡੀ ਛਾਂ ਦੇਵੇ, ਨਾਲੇ ਸਾਨੂੰ ਸਾਹ ਦੇਵੇ ,

ਮਾੜਾ ਨਹੀ ਇਹ ਸੋਦਾ ।

ਇਹ ਵੀ ਸਾਡੇ ਦੇਸ਼ ਦੇ ਵਾਸੀ ਪਾ ਲਈਏ ਜੱਫੀ ਤਾਂ ਕਰਨ ਦੂਰ ਉਦਾਸੀ ।

ਰੰਗ ਇਹਨਾਂ ਦਾ ਗੂੜਾ ਹਰਿਆ ,ਪੱਤਾ ਪੱਤਾ ਪਿਆ ਖ਼ੁਸ਼ੀਆਂ ਨਾਲ ਭਰਿਆ ।

ਸਾਡੇ ਤੋਂ ਬਿਨਾ ਵੀ ਇਹ ਰਹਿਣਗੇ ਹਰੇ,

ਨਹੀ ਜਾਣਗੇ ਸੁੱਕ।

ਪਰ ਜੇ ਇਹ ਨਾ ਰਹੇ ਤਾਂ ਸਾਡੇ ਸਾਹ ਜਾਣਗੇ ਮੁੱਕ।

ਇਹ ਸਾਡੇ ਤੋਂ ਕੁੱਝ ਨਹੀ ਲੈਦੇ ਬਿਨਾਂ ਮੰਗਿਆਂ ਦਿੰਦੇ ਰਹਿੰਦੇ ।

ਆਪਾਂ ਵੀ ਆਪਣੇ ਕੁੱਝ ਫਰਜ ਨਿਭਾਈਏ ।

ਆਪਣੇ ਤੇ ਆਪਣੀ ਧਰਤੀ ਲਈ ਕੁੱਝ ਰੁੱਖ ਲਗਾਈਏ ।

ਸੁਖਜੀਤ ਸਿੰਘ ਚੀਮਾਂ