ਇਸ ਮਾਸੂਮ ਦੇ ਦਿਲ ਦੀ ਆਵਾਜ ।
ਮੈਨੂੰ ਜਿੱਥੋਂ ਲੈ ਕੇ ਆਏ ਹੋ ,
ਉੱਥੇ ਹੀ ਛੱਡ ਆਉਂ ।ਮੈਨੂੰ ਉਹੀ ਥਾਂ ਚਾਹੀਦੀ ਆ , ਮੇਰੀ ਹਰ ਗੱਲ ਸਮਝਣ ਵਾਲੀ ਮੈਨੂੰ ਮੇਰੀ ਮਾਂ ਚਾਹੀਦੀ ਆ । ਤੁਹਾਡੀ ਤੇ ਹਰ ਗੱਲ ਸੁਣੀ ਤੇ ਮੰਨੀ ਜਾਵੇ ,
ਮੇਰੀ ਗੱਲ ਸੁਣਨ ਤੇ ਮੰਨਣ ਵਾਲੀ ਮੈਨੂੰ ਮਾਂ ਚਾਹੀਦੀ ਆ । ਮੈਨੂੰ ਨਹੀ ਚੰਗੇ ਲੱਗਦੇ ਥੋਡੇ ਫਰਸ਼ਾਂ ਵਾਲੇ ਕਮਰੇ ।
ਮੈਨੂੰ ਤਾਂ ਉਹੀ ਕੱਚੀ ਥਾਂ ਚਾਹੀਦੀ ਆ ।
ਮੈਂ ਕੀ ਕਰਨੀ ਇਹ ਏ ਸੀ ਪੱਖਿਆਂ ਕੂਲਰਾਂ ਦੀ ਹਵਾ । ਮੈਨੂੰ ਤੇ ਮੇਰੀ ਮਾਂ ,ਠੰਡੜੀ ਛਾਂ ਚਾਹੀਦੀ ਆ ।
ਤੁਸੀਂ ਤਾਂ ਘੁੰਮਦੇ ਸੈਰਾਂ ਕਰਦੇ ,ਜਿੱਥੇ ਮੈਂ ਵੀ ਆਪਣੀ ਮਾਂ ਨਾਲ ਘੁੰਮਾਂ ਮੈਨੂੰ ਉਹ ਥਾਂ ਚਾਹੀਦੀ ਆ।
ਮੇਰੀਆਂ ਤਾਂ ਅੱਖਾਂ ਵੀ ਨਹੀਂ ਖੁੱਲੀਆਂ ਸਨ , ਤੁਸੀ ਮੈਨੂੰ ਜੁਦਾ ਕਰਤਾ , ਮੈਂ ਵੀ ਬੇਫ਼ਿਕਰੀ ਨਾਲ ਸਿਰ ਰੱਖ ਕੇ ਸੋਂ ਜਾਂ ,ਮੈਨੂੰ ਵੀ ਮੇਰੀ ਮਾਂ ਦੀ ਬਾਂਹ ਚਾਹੀਦੀ ਆ ।
ਮੈਂ ਵੀ ਕੁੱਝ ਬੋਲਦਾ ਤੇ ਕਹਿੰਦਾ ਹਾਂ , ਜਿਸ ਨੂੰ ਤੁਸੀ ਚੀਕਾਂ ਸਮਝੋ , ਮੇਰੀਆਂ ਗੱਲਾਂ ਜੋ ਸਮਝੇ ਉਹ ਮਾਂ ਚਾਹੀਦੀ ਆ। ਜਦ ਵੀ ਤੁਸੀ ਆਵੋ ਤੇ ਮੈਂ ਪੂਛ ਹਿਲਾਵਾਂ ,ਪੈਰ ਚੱਟਾਂ ।ਮੇਨੂੰ ਵੀ ਮੇਰਾ ਮੂੰਹ ਚੱਟਣ ਵਾਲੀ ਮੇਰੀ ਮਾਂ ਚਾਹੀਦੀ ਆ।
ਮੈਨੂੰ ਵੀ ਮੇਰੀ ਮਾਂ ਖਿਡਾਉਂਦੀ ਸਾਰੀਆਂ ਗੱਲਾਂ ਆਪ ਸਿਖਾਉਂਦੀ ।
ਉਹ ਵੀ ਤਾਂ ਮੈਨੂੰ ਲੱਭਦੀ ਥਾਂ-ਥਾਂ ਹੋਣੀ ਆ । ਤੁਹਾਨੂੰ ਦੇਖ ਕੇ ਇੰਝ ਲੱਗਿਆ ਮੇਰੀ ਵੀ ਤਾਂ ਕੋਈ ਮਾਂ ਹੋਣੀ ਆ ।