ਇਨਸਾਫ਼ ਦੀ ਖਾਤਿਰ ਲੜ ਰਹੀਆਂ ਧੀਆਂ ਨੂੰ ਸਮਰਪਿਤ
ਵਿਨੇਸ਼ ਦਾ ਤੈਥੋਂ ਵਿਨਾਸ਼ ਨਹੀ ਹੋਣਾ
ਹੁਣ ਰਾਕਸ਼ਸ ਦੇ ਗਲ ਫੰਦਾ ਪਾਉਣਾ ,
ਕੀ ਹੋਇਆ ਜੇ ਇਸ ਮੈਦਾਨ ਹੋਰ ਹੈ ,
ਸਾਡੇ ਸਾਹਮਣੇ ਪਹਿਲਵਾਨ ਨਹੀ ਇੱਜ਼ਤਾਂ ਦਾ ਚੋਰ ਹੈ।
ਚਾਹੇ ਤੇਰੀ ਤਾਕਤ ਦਾ ਸਾਰੇ ਪਾਸੇ ਬੜਾ ਸ਼ੋਰ ਹੈ ।
ਇਹ ਰਾਵਣ ਚਾਹੇ ਕਿੰਨਾ ਵੀ ਤਾਕਤਵਰ ਹੈ ,
ਪਰ ਸਾਡੇ ਤੀਰ ਵਿੱਚ ਵੀ ਬੜਾ ਜ਼ੋਰ ਹੈ ।
ਮੈਂ ਅੋਰਤ ਵੀ ਹਾਂ ,ਤੇ ਪਹਿਲਵਾਨ ਵੀ ,
ਮੈਂ ਤੇਰੀ ਕੋਈ ਕਠਪੁਤਲੀ ਨਹੀਂ ,
ਮੇਰੇ ਅੰਦਰ ਹੈ ਸਵਾਭੀਮਾਨ ਵੀ ।
ਹੁਣ ਸਾਨੂੰ ਮੈਡਲ ਗਲਾਂ ਵਿੱਚ ਫੰਦੇ ਲਗਦੇ ।
ਅੋਰਤ ਦੇ ਕੁੱਖੋ ਜੰਮੇ, ਅੋਰਤ ਦੇ ਹੀ ਦੁਸ਼ਮਣ ,ਮੈਨੂੰ ਬੰਦੇ ਲਗਦੇ ।
ਅਸੀਂ ਦੇਸ਼ ਦੀ ਇੱਜ਼ਤ ਵਧਾਉਣ ਦੀ ਖਾਤਿਰ ਮੈਦਾਨਾਂ ਵਿੱਚ ਲੜੀਆਂ ।
ਅੱਜ ਆਪਣੇ ਹੀ ਦੇਸ਼ ਵਿੱਚ ਇੱਜ਼ਤ ਬਚਾਉਣ ਲਈ ਸੜਕਾਂ ਤੇ ਖੜੀਆਂ ।
ਇਹ ਪਵਿੱਤਰ ਜਿਹੀਆਂ ਧੀਆਂ ਤੇ ,ਤੂੰ ਮੈਲੇ ਹੱਥ ਧਰਤੇ।
ਕਿੰਨੀਆਂ ਧੀਆਂ ਦੇ ਸੁਪਨੇ ਤੂੰ ,ਤਾਰ ਤਾਰ ਕਰਤੇ ।
ਇਹ ਤਾਂ ਹੁਣ ਫੁੱਟਣੇ ਹੀ ਸੀ ਤੂੰ ਪਾਪਾਂ ਦੇ ਘੜੇ ਆਪ ਹੀ ਭਰਤੇ ।
ਅੋਰਤ ਦੀ ਇੱਜ਼ਤ ਤੋਂ ਵੱਡੇ ਨਹੀ ਇਹ ਮੈਡਲ ਆਹ ਚੱਕਲੋ ਅਸੀ ਲਾਹ ਕੇ ਧਰਤੇ
ਅਸੀਂ ਲੜਾਂਗੀਆਂ ਆਖ਼ਰੀ ਸਾਹ ਤੱਕ
ਅੱਜ ਇਹ ਧੀਆਂ ਨੇ ਐਲਾਨ ਨੇ ਕਰਤੇ।
ਸੁਖਜੀਤ ਸਿੰਘ ਚੀਮਾਂ