ਅਧਿਆਪਕ ਦੂਜੀ ਮਾਂ ਹੁੰਦੇ ਨੇ।

ਗਿਆਨ ਦੇ ਬੂਟੇ ਦੀ ਛਾਂ ਹੁੰਦੇ ਨੇ।

ਤਰੱਕੀ ਵੱਲ ਜਾਂਦੇ ਰਾਹ ਹੁੰਦੇ ਨੇ।

ਸਾਡੇ ਆਤਮਵਿਸ਼ਵਾਸ ਦੇ ਰਾਹ ਹੁੰਦੇ ਨੇ।

ਇੱਕ -ਇੱਕ ਅੱਖਰ ਆਪਣੇ ਹੱਥੀਂ ਆਪ ਸਿਖਾਉਂਦੇ ।

ਜ਼ਿੰਦਗੀ ਕਿਵੇਂ ਜਿਉਂਣੀ ਇਹ ਤਰੀਕਾ ਸੁਝਾਉਂਦੇ ।

ਅਸੀ ਧਰਤੀ ਤੇ ਕਿਉਂ ਆਏ ਹਾਂ ,ਇਹਦਾ ਮਤਲਬ ਸਮਝਾਉਂਦੇ ।

ਸਾਇੰਸਦਾਨ , ਵੱਡੇ ਵੱਡੇ ਨੇਤਾ , ਦੇਸ਼ ਦੇ ਰਾਖੇ ਤੇ ਦੇਸ਼ ਭਗਤ ਸਭ ਅਧਿਆਪਕ ਹੀ ਉਪਜਾਉਂਦੇ ।

ਇਹ ਅਧਿਆਪਕ ਦਾ ਰੁਤਬਾ ਕਰਮਾਂ ਵਾਲਿਆਂ ਦੇ ਹੀ ਹਿੱਸੇ ਆਵੇ ,

ਮੈਂ ਰੱਬ ਅੱਗੇ ਕਰਾਂ ਦੁਆਵਾਂ ,

ਜੇ ਅਗਲਾ ਜਨਮ ਮਿਲੇ ਤਾਂ ਰੱਬ ਮੈਨੂੰ ਅਧਿਆਪਕ ਹੀ ਬਣਾਵੇ ।

ਸੁਖਜੀਤ ਸਿੰਘ ਚੀਮਾ