ਪਹਿਲਾਂ ਹਲ ਜੋੜੇ,

ਫਿਰ ਫ਼ਸਲ ਦੀ ਸਲਾਮਤੀ ਲਈ ਰੱਬ ਅੱਗੇ ਹੱਥ ਜੋੜੇ ,

ਕਦੇ ਕਰਜ਼ੇ ਲਈ ਆੜ੍ਹਤੀਏ ਅੱਗੇ ਹੱਥ ਜੋੜੇ,

ਫਸਲਾਂ ਦਾ ਮੁੱਲ ਮੰਗਣ ਲਈ ਸਰਕਾਰਾਂ ਅੱਗੇ ਹੱਥ ਜੋੜੇ ,

ਹੁਣ ਹੱਥ ਜੋੜ ਜੋੜ ਕੇ ਟੁੱਟ ਰਿਹਾ ਹੈ ਮੇਰਾ ਕਿਸਾਨ

ਕਦੇ ਬੀਜ ਨਕਲੀ ,ਕਦੇ ਖਾਦ ਨਕਲੀ ,ਕਦੇ ਸਰਕਾਰਾਂ ਦੇ ਵਾਅਦੇ ਨਕਲੀ ,ਇਹ ਨਕਲੀਆਂ ਦੇ ਬਜ਼ਾਰ ਵਿੱਚ ਘਿਰ ਗਿਆ ਹੈ ਮੇਰਾ ਅਸਲੀ ਕਿਸਾਨ

ਸਾਡੇ ਤੁਹਾਡੇ ,ਪੰਛੀਆਂ ,ਪਸ਼ੂਆਂ ਦੇ ਮੂੰਹ ਵਿੱਚ ਦਾਣਾ ਦੇਣ ਵਾਲਾ , ਕਿਉਂ ਖੁਦ ਸੁਖ ਦੀ ਰੋਟੀ ਲਈ ਸੜਕਾਂ ਤੇ ਰੁਲ ਰਿਹਾ ਹੈ ਮੇਰਾ ਕਿਸਾਨ

ਕਿਸਾਨ ਮਜ਼ਦੂਰਾਂ ਦੇ ਪੁੱਤ ਹੀ ਫੋਜ ਵਿੱਚ ਕਰਕੇ ਭਰਤੀ ਅੱਜ ਆਪਣੇ ਹੀ ਪੁੱਤਰਾਂ ਭਰਾਵਾਂ ਦੇ ਹੱਥੋਂ ਰਬੜ ਦੀਆਂ ਗੋਲੀਆਂ ਨਾਲ ਮਰ ਰਿਹਾ ਹੈ ਮੇਰਾ ਕਿਸਾਨ

ਸੁਖਜੀਤ ਸਿੰਘ ਚੀਮਾ